ਪੰਜਾਬੀ ਪੀਡੀਆ -
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਿਛਲੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੀ ਪ੍ਰਫੁਲਤਾ ਲਈ ਵਿਸ਼ੇਸ਼ ਕਾਰਜ ਕੀਤੇ ਗਏ ਹਨ. ਜਿਨ੍ਹਾਂ ਵਿਚੋਂ ਪ੍ਰਮੁਖ ਕਾਰਜ ‘ਪੰਜਾਬੀਪੀਡੀਆ’ ਰਾਹੀਂ ਪੰਜਾਬੀ ਭਾਸ਼ਾ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਮੁਹੱਈਆ ਕਰਵਾਉਣਾ ਹੈ. ਦੇਸਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਜੋ ਜਾਣਕਾਰੀ ਹਾਸਲ ਕਰਨ ਲਈ ਅੰਗਰੇਜ਼ੀ ਭਾਸ਼ਾ ‘ਤੇ ਹੀ ਨਿਰਭਰ ਕਰਦੇ ਹਨ. ਉਨ੍ਹਾਂ ਲਈ ਇਹ ਖੁਸ਼ਖਬਰੀ ਹੈ ਕਿ ਹੁਣ ਕਿਸੇ ਵੀ ਤਰ੍ਹਾਂ ਦਾ ਗਿਆਨ ਜਾਂ ਜਾਣਕਾਰੀ ਉਨ੍ਹਾਂ ਨੂੰ ਪੰਜਾਬੀ ਭਾਸ਼ਾ ਵਿਚ ਮਿਲੇਗੀ. ਪੰਜਾਬੀ ਭਾਸ਼ਾ ਨੂੰ ਅੱਜ ਦੇ ਸਮੇਂ ਦੇ ਹਾਣ ਦੀ ਭਾਸ਼ਾ ਬਣਾਉਣ ਲਈ ਅਤੇ ਸਮੂਹ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰ ਨਾਲ ਜੋੜਨ ਦੇ ਮਕਸਦ ਅਧੀਨ ਪੰਜਾਬੀਪੀਡੀਆ ਨੂੰ ਸ਼ੁਰੂ ਕੀਤਾ ਗਿਆ ਹੈ. ਪੰਜਾਬੀਪੀਡੀਆ ਦੇ ਅੰਤਰਗਤ ਪੰਜਾਬੀ ਭਾਸ਼ਾ ਦੇ ਹਰ ਖੇਤਰ ਨਾਲ ਸਬੰਧਿਤ ਸਮੱਗਰੀ ਇੰਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ. ਇਸਦੇ ਅੰਤਰਗਤ ਸਿੱਖਿਆ, ਵਿਗਿਆਨ, ਕਲਾ, ਧਰਮ, ਸਮਾਜ, ਨਾਵਾਂ ਅਤੇ ਥਾਵਾਂ ਨਾਲ ਸਬੰਧਿਤ ਸਮੱਗਰੀ ਨੂੰ ਆਨਲਾਈਨ ਕੀਤਾ ਜਾ ਰਿਹਾ ਹੈ.
ਪੰਜਾਬੀ ਪੀਡੀਆ’ਰਾਹੀਂ ਇਟਰਨੈੱਟ‘ਤੇ ਸਮੱਗਰੀ ਪੜਾਅਵਾਰ ਪਾਈ ਜਾ ਰਹੀ ਹੈ. ਵਰਤੋਂਕਾਰ ਇਸ ਸਮੱਗਰੀ ਵਿਚੋਂ ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਕਿਸੇ ਵੀ ਸ਼ਬਦ ਦਾ ਇੰਦਰਾਜ ਪਾ ਕੇ ਉਸ ਨੂੰ ਆਸਾਨੀ ਨਾਲ ਲੱਭ ਸਕਣਗੇ. ਸ਼ਬਦ ਨੂੰ ਲੱਭਣ ਦੌਰਾਨ ਇਹ ਸਰਚ ਇੰਜਣ ਉਸ ਨਾਲ ਜੁੜਦੇ ਹੋਰਨਾਂ ਸ਼ਬਦਾਂ ਨੂੰ ਵੀ ਵਰਤੋਂਕਾਰ ਨੂੰ ਦਿਖਾ ਦੇਵੇਗਾ ਭਾਵ ਅੱਗੋਂ ਵਰਤੋਂਕਾਰ ਹੋਰ ਜਾਣਕਾਰੀ ਵੀ ਹਾਸਲ ਕਰ ਸਕਦਾ ਹੈ. ਵਰਤੋਂਕਾਰ ਇਸ ਜਾਣਕਾਰੀ ਨੂੰ ਆਪਣੇ ਖਾਤੇ ਵਿਚ ਸਾਂਭ ਕੇ ਭਵਿੱਖ ਵਿਚ ਵੀ ਇਸ ਦੀ ਵਰਤੋਂ ਕਰ ਸਕਦਾ ਹੈ.
ਵਰਤੋਂਕਾਰ ਲਈ ਆਨ ਸਕਰੀਨ, ਫੋਨੈਟਿਕ, ਰਮਿੰਗਟਨ ਜਾਂ ਇਨਸਕਰਿਪਟ ਕੀ-ਬੋਰਡ ਦੀ ਸਹੂਲਤ ਮੁੱਹਈਆ ਕਰਵਾਈ ਗਈ ਹੈ. ਇਸਦੇ ਨਾਲ ਇਸ ਸਰਚ ਇੰਜਣ ਵਿਚ ਸ਼ਬਦਾਂ ਨੂੰ ਲੱਭਣ ਦਾ ਤਰੀਕਾ ਵੀ ਆਸਾਨ ਰੱਖਿਆ ਗਿਆ ਹੈ. ਪੰਜਾਬੀਪੀਡੀਆ’ਸਮੂਹ ਪੰਜਾਬੀਆਂ ਲਈ ਜਿਥੇ ਸਰਚ ਇੰਜਣ ਦਾ ਕਾਰਜ ਕਰੇਗਾ ਉਥੇ ਇਸ ਦੇ ਅੰਤਰਗਤ ਮੌਜੂਦ ਸਮੱਗਰੀ ਹੋਰਨਾਂ ਸਰਚ ਇੰਜਣਾਂ ਦੇ ਮੁਕਾਬਲਤ ਜ਼ਿਆਦਾ ਭਰੋਸੇਯੋਗ ਹੋਵੇਗੀ. ਇਸ ਕਾਰਜ ਨਾਲ ਸਮੂਹ ਪੰਜਾਬੀ ਜਗਤ ਨੂੰ ਗਿਆਨ ਹਾਸਲ ਕਰਨਾ ਜਿਥੇ ਸੌਖਾ ਹੋਵੇਗਾ ਉਥੇ ਗਿਆਨ ਨੂੰ ਸੰਭਾਲਣ ਤੇ ਆਉਣ ਵਾਲੇ ਸਮੇਂ ਵਿਚ ਵਰਤਣ ਕਾਰਨ ਇਹ ਪੰਜਾਬੀਆਂ ਲਈ ਨਵੇਂ ਦਿਸਹੱਦੇ ਸਿਰਜੇਗਾ.
ਪਿਛਲੇ ਸਮੇਂ ਤੋਂ ਭਾਰਤ ਵਸਦੇ ਪੰਜਾਬੀਆਂ ਤੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਸ਼ਿਕਾਇਤ ਹੈ ਕਿ ਇੰਟਰਨੈੱਟ 'ਤੇ ਜਾਣਕਾਰੀ ਭਰਪੂਰ ਸਮੱਗਰੀ ਪੰਜਾਬੀ ਵਿਚ ਨਾ ਮਿਲਣ ਕਾਰਨ ਉਨ੍ਹਾਂ ਨੂੰ ਦੂਜੀ ਭਾਸ਼ਾ ਵੱਲ ਅਹੁੜਨਾ ਪੈਂਦਾ ਹੈ ਅਤੇ ਭਾਰਤੀ ਪੰਜਾਬ ਵਿਚਲੀਆਂ ਸੰਸਥਾਵਾਂ ਇਸ ਪ੍ਰਤੀ ਕੁਝ ਨਹੀਂ ਕਰ ਰਹੀਆਂ.ਪੰਜਾਬੀ ਯੂਨੀਵਰਸਿਟੀ ਦੁਆਰਾ ਤਿਆਰ ਕੀਤੀ ਇਹ ਵੈਬਸਾਈਟ ਉਨ੍ਹਾਂ ਦਾ ਇਹ ਸ਼ੰਕਾ ਦੂਰ ਕਰੇਗੀ. ਇਸ ਰਾਹੀਂ ਵੱਧ ਤੋਂ ਵੱਧ ਸਮੱਗਰੀ ਨੂੰ ਪੰਜਾਬੀ ਭਾਸ਼ਾ ਵਿਚ ਪੇਸ਼ ਕੀਤਾ ਜਾ ਰਿਹਾ ਹੈ. ਗਿਆਨ ਸਮੱਗਰੀ ਪੰਜਾਬੀ ਭਾਸ਼ਾ ਵਿਚ ਮਿਲਣ ਨਾਲ ਜਿਥੇ ਪੰਜਾਬੀ ਪਿਆਰਿਆ ਨੂੰ ਲਾਭ ਪਹੁੰਚੇਗਾ ਉਥੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਗਿਆਨ ਹਾਸਲ ਕਰਨਾ ਆਸਾਨ ਹੋਵੇਗਾ ਅਤੇ ਵਿਦਿਆਰਥੀਆਂ ਲਈ ਕਿਸੇ ਵੀ ਪੱਧਰ ਦੇ ਟੈਸਟਾਂ ਲਈ ਇਹ ਸਮੱਗਰੀ ਸ੍ਰੋਤ ਸਮੱਗਰੀ ਦਾ ਕਾਰਜ ਕਰੇਗੀ. ਖਾਸ ਕਰਕੇ ਇਹ ਵੈਬਸਾਈਟ ਉਨ੍ਹਾਂ ਪੰਜਾਬੀਆਂ ਲਈ ਗਿਆਨ ਦਾ ਆਧਾਰ ਬਣੇਗੀ ਜੋ ਲਾਇਬਰੇਰੀਆਂ ਤੋਂ ਦੂਰ ਬੈਠੇ ਹਨ ਜਾਂ ਜਿਨ੍ਹਾਂ ਦੁਆਰਾ ਕਿਤਾਬਾਂ ਤੱਕ ਪਹੁੰਚਣਾ ਮੁਸ਼ਕਲ ਹੈ. ਇਸ ਵੈਬਸਾਈਟ ਵਿਚ ਜਾਣਕਾਰੀ ਇਕ ਤੋਂ ਵੱਧ ਵਿਦਵਾਨਾਂ ਦੀ ਮਿਲਣ ਕਾਰਨ ਵਿਸ਼ੇ ਨੂੰ ਡੂੰਘਾਈ ਨਾਲ ਸਮਝਣਾ ਹੋਰ ਵੀ ਸੁਖੈਨ ਹੋਵੇਗਾ.
ਪੰਜਾਬੀ ਭਾਸ਼ਾ ਵਿਚ ਗਿਆਨ ਸਮੱਗਰੀ ਦਾ ਮਿਲਣਾ ਉਨ੍ਹਾਂ ਲੋਕਾਂ ਦੇ ਭਰਮਾਂ ਨੂੰ ਵੀ ਦੂਰ ਕਰੇਗਾ ਜਿਨ੍ਹਾਂ ਦਾ ਮੰਨਣਾ ਹੈ ਕਿ ਗਿਆਨ ਵਿਗਿਆਨ ਨਾਲ ਸਬੰਧਿਤ ਜ਼ਿਆਦਾ ਸਮੱਗਰੀ ਅੰਗਰੇਜ਼ੀ ਭਾਸ਼ਾ ਰਾਹੀਂ ਹੀ ਹਾਸਲ ਕੀਤੀ ਜਾ ਸਕਦੀ ਹੈ. ਇਸ ਰਾਹੀਂ ਪੰਜਾਬੀ ਭਾਸ਼ਾ ਦੀ ਗਿਆਨ ਵਿਗਿਆਨ ਅਤੇ ਸੰਚਾਰ ਦੇ ਹਾਣ ਦੀ ਸਮੱਰਥਾ ਦਾ ਪਤਾ ਲੱਗੇਗਾ ਉਥੇ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਇਹ ਵੈਬਸਾਈਟ ਸਹਾਈ ਹੋਵੇਗੀ ਅਤੇ ਆਪਣੇ ਅਮੀਰ ਵਿਰਸੇ ਤੋਂ ਜਾਣੂ ਕਰਵਾ ਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਕਾਰਜ ਵੀ ਕਰੇਗੀ.
Tìm kiếm Gurbani - ਪੰਜਾਬੀ ਪੀਡੀਆ - ਮਹਾਨ ਕੋਸ਼, ਸ੍ਰੀ ਗੁਰੂ ਗ੍ਰੰਥ ਕੋਸ਼, ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਬਾਲ ਵਿਸ਼ਵ ਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼, ਦਸਮ ਗ੍ਰੰਥ, ਮਾਨਸਰੋਵਰ, ਅੰਮ੍ਰਿਤ ਕੀਰਤਨ, ਸ੍ਰੀ ਨਾਨਕ ਪ੍ਰਕਾਸ਼, ਭਾਈ ਨੰਦ ਲਾਲ ਜੀ, ਸ੍ਰੀ ਗੁਰੂ ਗ੍ਰੰਥ ਦਰਪਣ, ਫ਼ਰੀਕੋਟ ਵਾਲਾ ਟੀਕਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਵਾਰਾਂ- ਾਈ ਗੁਰਦਾਸ ਜੀ, ਕਾਬਿਤ - ਭਾਈ ਗੁਰਦਾਸ ਜੀ
PDF ਪੰਜਾਬੀ, ਹਿੰਦੀ, ਅੰਗ੍ਰੇਜ਼ੀ ਕਿਤਾਬਾਂ
ਪੰਜਾਬੀ ਪੀਡੀਆ
ਸ੍ਰੀ ਗੁਰੂ ਗ੍ਰੰਥ ਕੋਸ਼
ਗੁਰੁਸ਼ਬਦ ਰਤਨਾਕਰ ਮਹਾਨ ਕੋਸ਼
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼
ਬਾਲ ਵਿਸ਼ਵ ਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ)
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ)
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ ਕੋਸ਼
Search Gurbani
Please Download ਪੰਜਾਬੀ ਪੀਡੀਆ - ਮਹਾਨ ਕੋਸ਼, ਸ੍ਰੀ ਗੁਰੂ ਗ੍ਰੰਥ ਕੋਸ਼, ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਬਾਲ ਵਿਸ਼ਵ ਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ) ਆਦਿ...
PDF ਪੰਜਾਬੀ, ਹਿੰਦੀ, ਅੰਗ੍ਰੇਜ਼ੀ ਕਿਤਾਬਾਂ