ਤਤਕਰਾ
ਸੰਪਾਦਕ ਵਲੋਂ
ਦੋ ਸ਼ਬਦ
ਵਿਰਸੇ ਦੀ ਪਹਿਚਾਣ ਕਰੀਏ
ਭਾਗ-ਪਹਿਲਾ -----------------
5 ਤੋਂ 12 ਸਾਲ ਦੇ ਬੱਚਿਆਂ ਲਈ ਸਵਾਲ
ਭਾਗ-ਦੂਜਾ -----------------
13 ਤੋਂ 19 ਸਾਲ ਦੇ ਬੱਚਿਆਂ ਲਈ ਸਵਾਲ
ਭਾਗ-ਤੀਜਾ -----------------
ਦਸਤਾਰ ਮੁਕਾਬਲੇ ਵਿਚ ਪੁੱਛੇ ਜਾਣ ਵਾਲੇ ਸਵਾਲ
ਭਾਗ-ਚੌਥਾ -----------------
ਗੁਰਬਾਣੀ ਤੇ ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਲਈ ਸਵਾਲ
ਸੰਪਾਦਕ ਵਲੋਂ
ਆਪਣੀ ਸਮਰੱਥਾ ਤੇ ਸਮਝ ਮੁਤਾਬਕ ਹਰੇਕ ਵੀਰ-ਭੈਣ ਕੌਮੀ ਕਾਰਜਾਂ ਵਿੱਚ ਆਪਣਾ ਬਣਦਾ ਰੋਲ ਅਦਾ ਕਰ ਰਿਹਾ ਹੈ. ਜਿੰਨੀ ਕੁ ਸਮਝ ਤੇ ਸਮਰੱਥਾ ਦਾਸ ਨੂੰ ਸਤਿਗੁਰ ਨੇ ਬਖ਼ਸੀ ਹੈ ਉਸ ਅਨੁਸਾਰ ਇਹ ਇੱਕ ਛੋਟਾ ਜਿਹਾ ਉਪਰਾਲਾ ਸਿੱਖ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ.
ਇਸ ਕਾਰਜ ਨੂੰ ਕਰਨ ਦਾ ਮਨ ਦੁਬਈ ਦੀ ਧਰਤੀ ਤੇ ਗੁਰਮਤਿ ਪ੍ਰਚਾਰ ਕਰਦਿਆਂ ਬਣਿਆ. ਮਹਿਸੂਸ ਕੀਤਾ ਕਿ ਨੌਜਵਾਨ ਵੀਰਾਂ ਤੇ ਬੱਚਿਆਂ ਲਈ ਗੁਰਬਾਣੀ ਅਤੇ ਇਤਿਹਾਸ ਦੀ ਜਾਣਕਾਰੀ ਲਈ ਕੋਈ ਯਤਨ ਕੀਤਾ ਜਾਵੇ.
ਇਸ ਵਿਚਾਰ ਨੂੰ ਮੁੱਖ ਰੱਖ ਕੇ ‘ਸਾਡਾ ਵਿਰਸਾ’ ਕਿਤਾਬ ਤਿਆਰ ਕੀਤੀ ਗਈ, ਜਿਸ ਵਿੱਚ ਵੱਖ-ਵੱਖ ਕਿਤਾਬਾਂ ਵਿੱਚੋਂ ਸਵਾਲ ਲੈ ਕੇ ਉਹਨਾਂ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ.
ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਨੂੰ ਇੱਕ ਜਗ਼੍ਹਾ ਤੇ ਇੱਕਠਾ ਕੀਤਾ ਗਿਆ. ਗੁਰੂ ਸਾਹਿਬਾਨ ਦੇ ਜੀਵਨ ਤੇ ਸ਼ਹੀਦ ਸਿੱਖਾਂ ਬਾਰੇ ਵੀ ਸਾਂਝ ਪਾਈ ਗਈ. ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰੇਕ ਵੀਰ ਭੈਣ ਇਸ ਕਿਤਾਬ ਤੋਂ ਲਾਹਾ ਲੈ ਸਕਦਾ ਹੈ.
ਇਹ ਕਿਤਾਬ ਹਰ ਘਰ ਤੱਕ ਪੁੱਜੇ ਤਾਂ ਜੋ ਕੋਈ ਵੀ ਵੀਰ ਭੈਣ ਆਪਣੇ ਅਸਲ ਵਿਰਸੇ ਤੋਂ ਅਨਜਾਣ ਨਾ ਰਹਿ ਜਾਵੇ. ਇਸ ਪੁਸਤਕ ਵਿਚ ਆਪ ਜੀ ਦੇ ਸੁਝਾਵਾਂ ਦੀ ਉਡੀਕ ਰਹੇਗੀ ਤਾਂ ਜੋ ਅਸੀਂ ਅਗਲੇ ਐਡੀਸ਼ਨ ਵਿਚ ਸੋਧ ਕਰਕੇ ਛਾਪ ਸਕੀਏ. ਇਸ ਲਈ ਆਪ ਜੀ ਦੇ ਸਹਿਯੋਗ ਦੀ ਆਸ ਕਰਦਾ ਹਾਂ. ਸਮੂਹ ਸਹਿਯੋਗੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ.
ਭਾਈ ਪਰਗਟ ਸਿੰਘ ‘ਮੋਗਾ’
ਪਿੰਡ ਤਤਾਰੀਏ ਵਾਲਾ
ਜ਼ਿਲ੍ਹਾ ਮੋਗਾ
ਵਿਰਸੇ ਦੀ ਪਹਿਚਾਣ ਕਰੀਏ
ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਆਰਾ ਦਰਸਾਈ ਜੀਵਨ ਜਾਚ ਤੇ ਸਮੁੱਚਾ ਸਿੱਖ ਇਤਿਹਾਸ ਸਾਡੇ ਵਿਰਸੇ ਦੇ ਅਨਿੱਖੜਵੇਂ ਅੰਗ ਹਨ. ਜਿਨ੍ਹਾਂ ਨੇ ਵਿਰਸਾ ਸਮਝਿਆ ਉਨ੍ਹਾਂ ਆਪਣਾ ਜੀਵਨ ਵਧੀਆ ਬਣਾ ਲਿਆ. ਗੁਰਬਾਣੀ ਪੜ੍ਹੀ ਤੇ ਪੜ੍ਹ ਕੇ ਸਮਝੀ ਤੇ ਕਮਾਈ ਉਨ੍ਹਾਂ ਨੂੰ ਤਾਂ ਲਛਮਣ ਸਿੰਘ ਧਾਰੋਵਾਲ ਯਾਦ ਹੈ ਜਿਸ ਨੂੰ ਜੰਡ ਨਾਲ ਬੰਨ੍ਹ ਕੇ ਸ਼ਹੀਦ ਕੀਤਾ ਗਿਆ ਤੇ ਜਿਨ੍ਹਾਂ ਨੇ ਪੜ੍ਹ ਵੀ ਲਈ ਪਰ ਕਮਾਈ ਹੀ ਨਹੀਂ ਉਨ੍ਹਾਂ ਨੂੰ ਤਾਂ ਮਿਰਜਾ ਤੇ ਸਾਹਿਬਾ ਵਾਲਾ ਜੰਡ ਬੜੇ ਚੰਗੇ ਤਰੀਕੇ ਨਾਲ ਯਾਦ ਹੈ. ਜਪੁਜੀ ਸਾਹਿਬ ਦੀ ਦੂਜੀ ਪਉੜੀ ਵਿਚ ਗੁਰੂ ਨਾਨਕ ਸਾਹਿਬ ਆਖਦੇ ਹਨ - ‘‘ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ..’’
ਅੱਗ ਦੀਆਂ ਜੋਤਾਂ ਜਗਾਉਣੀਆਂ, ਮੜ੍ਹੀਆਂ ਤੇ ਜਾ ਕੇ ਨੱਕ ਰਗੜਨੇ ਸਾਡਾ ਵਿਰਸਾ ਨਹੀਂ ਸਗੋਂ ਸਾਡਾ ਵਿਰਸਾ ਤਾਂ ਗਿਆਨ ਦੀਆਂ ਜੋਤਾਂ ਜਗਾਉਣੀਆਂ, ਗੁਰੂ ਦੇ ਗਿਆਨ ਨੂੰ ਜੀਵਨ ਵਿਚ ਲੈ ਕੇ ਆਉਣਾ ਹੈ. ਪਰ ਅੱਜਕੱਲ੍ਹ ਸਾਨੂੰ ਲੱਚਰ ਗਾਣੇ, ਹਥਿਆਰੀ ਗਾਣੇ, ਨਸ਼ੇ ਵਾਲੇ ਗਾਣੇ, ਸਾਡੀਆਂ ਧੀਆਂ ਭੈਣਾਂ ਦੇ ਲੱਕ ਮਿਣਨੇ ਤੇ ਵਿਆਹਾਂ ਵਿਚ ਲੱਚਰ ਗਾਇਕੀ ਰਾਹੀਂ ਸਾਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਗਈਆਂ ਹਨ ਅਤੇ ਜਿਸ ਨਾਲ ਅਸੀਂ ਗਫ਼ਲਤਾ ਦੀ ਨੀਂਦ ਵਿਚ ਸੌਂ ਗਏ ਹਾਂ. ਅਸੀਂ ਉਸ ਸਮੇਂ ਇਸ ਨੀਂਦ ਵਿਚੋਂ ਉਠਾਂਗੇ ਜਦੋਂ ਅਸੀਂ ਗੁਰਬਾਣੀ (ਆਪਣੇ ਵਿਰਸੇ) ਦਾ ਗਿਆਨ ਲਵਾਂਗੇ. ਸੋ ਸਾਨੂੰ ਹੁਣ ਲੋੜ ਹੈ ਕਿ ਲੱਚਰਤਾ, ਨਸ਼ਿਆਂ, ਵਹਿਮਾਂ-ਭਰਮਾਂ, ਪਾਖੰਡਵਾਦ ਆਦਿ ਵਿਰੁੱਧ ਆਵਾਜ਼ ਉਠਾਉਣ ਦੀ ਤਾਂ ਜੋ ਅਸੀਂ ਆਪਣੇ ਵਿਰਸੇ (ਗੁਰਬਾਣੀ) ਨੂੰ ਸਮਝ ਤੇ ਪਹਿਚਾਣ ਸਕੀਏ.
ਅਖ਼ੀਰ ਵਿਚ ਮੈਂ ਇਹੀ ਕਹਾਂਗਾ ਕਿ ਇਹ ਕਿਤਾਬਚਾ ਵਿਰਸੇ ਅਤੇ ਗਿਆਨ ਦਾ ਸੋਮਾ ਹੈ ਜੇ ਕੋਈ ਇਸ ਨੂੰ ਸਮਝ ਲਵੇ ਤਾਂ ਆਪਣੀ ਜ਼ਿੰਦਗੀ ਨੂੰ ਸਵਰਗ ਬਣਾ ਸਕਦਾ ਹੈ.
ਰਤਨ ਸਿੰਘ ਕਾਕੜਕਲਾਂ
ਪਿੰਡ: ਕਾਕੜਕਲਾਂ, ਤਹਿ: ਸ਼ਾਹਕੋਟ
ਜ਼ਿਲ੍ਹਾ: ਜਲੰਧਰ
https://www.reliablecounter.com/count.php?page=5aab.net/pdf/sadavirsa/1.html&digit=style/plain/6/&reloads=0
“ਸਾਡਾ ਵਿਰਸਾ”
ਐਪ ਡਾਊਨਲੋਡ ਕਰਨ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ.
ਕਿਰਪਾ ਕਰਕੇ ਦੋਸਤਾਂ ਨਾਲ ਆਪਣੇ ਐਪ ਸ਼ੇਅਰ ਕਰੋ ਜੀ.
ਸੰਪਾਦਕ
ਭਾਈ ਪਰਗਟ ਸਿੰਘ ‘ਮੋਗਾ’
APP Developed By
5aab Developers
(ਪੜ੍ਹੋ ਸੁਣੋ ਪੰਜਾਬੀ ਕਿਤਾਬਾਂ ਐਪ)
ਐਪ ਡਾਊਨਲੋਡ ਕਰਕੇ
35000+
ਕਿਤਾਬਾਂ ਪੜ੍ਹੋ ਜੀ
ਹਰਮਨਪ੍ਰੀਤ ਸਿੰਘ ਝੰਡ
ਕਮਲਪ੍ਰੀਤ ਸਿੰਘ
www.5aab.net hpsjhand@gmail.com
Whatsapp, Telegram Groups
+ 91-70097-04980
+ 91-80546-64599
ਸਾਡਾ ਵਿਰਸਾ
ਦੋ ਸ਼ਬਦ
ਵਿਰਸੇ ਦੀ ਪਹਿਚਾਣ ਕਰੀਏ
ਭਾਗ-ਪਹਿਲਾ -----------------
5 ਤੋਂ 12 ਸਾਲ ਦੇ ਬੱਚਿਆਂ ਲਈ ਸਵਾਲ
ਭਾਗ-ਦੂਜਾ -----------------
13 ਤੋਂ 19 ਸਾਲ ਦੇ ਬੱਚਿਆਂ ਲਈ ਸਵਾਲ
ਭਾਗ-ਤੀਜਾ -----------------
ਦਸਤਾਰ ਮੁਕਾਬਲੇ ਵਿਚ ਪੁੱਛੇ ਜਾਣ ਵਾਲੇ ਸਵਾਲ
ਭਾਗ-ਚੌਥਾ -----------------
ਗੁਰਬਾਣੀ ਤੇ ਸਿੱਖ ਇਤਿਹਾਸ ਦੀ ਹੋਰ ਜਾਣਕਾਰੀ ਲਈ ਸਵਾਲ